Punjabi
ਪੰਜਾਬੀ
ਕੀ ਤੁਹਾਡੇ ਨਾਲ ਵਿਕਟੋਰੀਆ ਦੀ ਕਿਸੇ ਸਰਕਾਰੀ ਏਜੰਸੀ ਜਾਂ ਸਥਾਨਕ ਕੌਂਸਲ ਦੁਆਰਾ ਬੇਇਨਸਾਫ਼ੀ ਕੀਤੀ ਗਈ ਹੈ?
ਕੀ ਤੁਹਾਡੀ ਕੋਈ ਸ਼ਿਕਾਇਤ ਹੈ?
ਵਿਕਟੋਰੀਅਨ ਓਮਬਡਸਮੈਨ (ਲੋਕਪਾਲ) ਵਿਕਟੋਰੀਆ ਦੀਆਂ ਰਾਜ ਸਰਕਾਰੀ ਏਜੰਸੀਆਂ ਅਤੇ ਸਥਾਨਕ ਕੌਂਸਲਾਂ ਬਾਰੇ ਸ਼ਿਕਾਇਤਾਂ ਦੀ ਜਾਂਚ ਕਰਦਾ ਹੈ। ਇਸ ਵਿੱਚ ਸਰਕਾਰੀ ਸਕੂਲ, ਵਿੱਕ-ਰੋਡਜ਼, ਕੁਰੈਕਸ਼ਨਜ਼ ਵਿਕਟੋਰੀਆ (ਜੇਲ੍ਹਾਂ), ਪਰਿਵਾਰ, ਨਿਰਪੱਖਤਾ ਅਤੇ ਰਿਹਾਇਸ਼ ਵਿਭਾਗ, ਟ੍ਰਾਂਸਪੋਰਟ ਐਕਸੀਡੈਂਟ ਕਮਿਸ਼ਨ, ਵਰਕਕਵਰ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਸ਼ਾਮਲ ਹਨ। ਕੋਈ ਵੀ ਸ਼ਿਕਾਇਤ ਕਰ ਸਕਦਾ ਹੈ।
ਜੇ ਤੁਹਾਡੀ ਕੋਈ ਸ਼ਿਕਾਇਤ ਹੈ
ਪਹਿਲਾਂ ਰਾਜ ਸਰਕਾਰ ਦੀ ਏਜੰਸੀ ਅਤੇ ਸਥਾਨਕ ਕੌਂਸਲ ਨਾਲ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਜੇ ਤੁਸੀਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਕਿ ਏਜੰਸੀ ਜਾਂ ਕੌਂਸਲ ਨੇ ਤੁਹਾਡੀ ਸ਼ਿਕਾਇਤ ਨੂੰ ਕਿਵੇਂ ਸੰਭਾਲਿਆ ਹੈ, ਤਾਂ ਵਿਕਟੋਰੀਅਨ ਓਮਬਡਸਮੈਨ (ਲੋਕਪਾਲ) ਨਾਲ ਗੱਲ ਕਰੋ।
ਦੁਭਾਸ਼ੀਆ
ਆਪਣੀ ਭਾਸ਼ਾ ਵਿੱਚ ਮਦਦ ਲਈ, 131 450 ਨੂੰ ਫ਼ੋਨ ਕਰੋ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵਿਕਟੋਰੀਅਨ ਓਮਬਡਸਮੈਨ ਨਾਲ (1800 806 314) 'ਤੇ ਗੱਲ ਕਰਨ ਲਈ ਕਹੋ। ਜਾਂ ਤੁਸੀਂ complaints@ombudsman.vic.gov.au ਨੂੰ ਈਮੇਲ ਕਰ ਸਕਦੇ ਹੋ।
